ਨਵੀਂ ਦਿੱਲੀ, 22 ਸਤੰਬਰ
ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਫਰਜ਼ੀ ਦੋਸ਼ ਲਾਉਣ ਤੋਂ ਰੋਕੇ। ਜਸਟਿਸ ਅਮਿਤ ਬਾਂਸਲ ਨੇ ਮਾਮਲੇ ਦੀ ਤਕਰੀਬਨ ਦੋ ਘੰਟੇ ਸੁਣਵਾਈ ਕੀਤੀ ਅਤੇ ਸਕਸੈਨਾ ਨੂੰ ਅੰਤਰਿਮ ਰਾਹਤ ਦਿੰਦਿਆਂ ਇਸ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਅਪੀਲ ਕੀਤੀ ਕਿ ਅਦਾਲਤ ‘ਆਪ’ ਆਗੂਆਂ ਨੂੰ ਨਿਰਦੇਸ਼ ਦੇਵੇ ਕਿ ਉਹ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ਤੇ ਹੋਰ ਮੰਚਾਂ ’ਤੇ ਲਾਏ ਦੋਸ਼, ਟਵੀਟ ਤੇ ਵੀਡੀਓ ਆਦਿ ਡਿਲੀਟ ਕਰਨ। ਇਸੇ ਦੌਰਾਨ ਸ੍ਰੀ ਵੀਕੇ ਸਕਸੈਨਾ ਨੇ ਦਿੱਲੀ ਸਰਕਾਰ ਦੇ ਸਕੂਲਾਂ ’ਚ ਗੈਸਟ ਅਧਿਆਪਕਾਂ ਦੀ ਨਿਯੁਕਤੀ ’ਚ ਬੇਨਿਯਮੀਆਂ ਤੇ ਫਰਜ਼ੀ ਅਧਿਆਪਕਾਂ ਨੂੰ ਤਨਖ਼ਾਹ ਦੇ ਭੁਗਤਾਨ ’ਚ ਗਬਨ ਦੇ ਦੋਸ਼ਾਂ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ