ਜਗਰਾਉਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਵੀਰਵਾਰ ਨੂੰ ਜਗਰਾਉਂ ’ਚ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ’ਚ ਰੋਡ ਸ਼ੋਅ ਕਰਨਗੇ। ਇਸ ਸਮੇਂ ਪੱਪੀ ਪਰਾਸ਼ਰ ਤੋਂ ਇਲਾਵਾ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਬਾਅਦ ਦੁਪਹਿਰ ਜਗਰਾਉਂ ਪਹੁੰਚਣਗੇ ਅਤੇ ਰਾਣੀ ਝਾਂਸੀ ਚੌਕ ਤੋਂ ਆਪਣਾ ਰੋਡ ਸ਼ੋਅ ਸ਼ੁਰੂ ਕਰਨਗੇ। ਇਸ ਦੌਰਾਨ ਲੋਕਾਂ ਨੂੰ ਮਿਲਦੇ ਹੋਏ ਉਹ ਨਹਿਰੂ ਮਾਰਕੀਟ ਤਕ ਪਹੁੰਚਣਗੇ ਜਿੱਥੇ ਰੋਡ ਸ਼ੋਅ ਦੀ ਸਮਾਪਤੀ ਹੋਵੇਗੀ। -ਨਿੱਜੀ ਪੱਤਰ ਪ੍ਰੇਰਕ