ਮੁੰਬਈ, 28 ਜੁਲਾਈ
ਮੁੰਬਈ ਦੀ ਇੱਕ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਇੱਕ ਐਪ ਰਾਹੀਂ ਪ੍ਰਕਾਸ਼ਿਤ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕਾਰੋਬਾਰੀ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟ੍ਰੇਟ ਐੱਸ.ਬੀ. ਭਜੀਪਲੇ ਦੀ ਅਦਾਲਤ ਵੱਲੋਂ ਅੱਜ ਕੁੰਦਰਾ ਦੀ ਜ਼ਮਾਨਤ ਅਰਜ਼ੀ, ਸਰਕਾਰੀ ਵਕੀਲ ਦੀ ਇਹ ਦਲੀਲ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਉਸ (ਕੁੰਦਰਾ) ਦੀ ਰਿਹਾਈ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਸੁਣਨ ਮਗਰੋਂ ਰੱਦ ਕਰ ਦਿੱਤੀ। ਦੂਜੇ ਪਾਸੇ ਕੁੰਦਰਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਦਾ ਮੁਵੱਕਿਲ ‘ਅਤਿਵਾਦੀ’ ਨਹੀਂ ਹੈ ਅਤੇ ਇਸ ਗੱਲ ਵੀ ਧਿਆਨ ਦਿਵਾਇਆ ਕਿ ਇਸ ਸਬੰਧੀ ਫਰਵਰੀ ਮਹੀਨੇ ਦਰਜ ਹੋਏ ਕੇਸ ’ਚ ਦੋਸ਼ ਪੱਤਰ ਦਾਖਲ ਹੋ ਚੁੱਕਾ ਹੈ। ਉਧਰ ਪੁਲੀਸ ਨੇ ਰਾਜ ਕੁੰਦਰਾ ਦੀ ਕੰਪਨੀ ਦੇ ਨਿਰਮਾਤਾਵਾਂ ਅਤੇ ਅਦਾਕਾਰਾ ਗਹਿਣਾ ਵਸ਼ਿਸ਼ਟ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। -ਪੀਟੀਆਈ