ਕਟਕ (ਉੜੀਸਾ), 25 ਦਸੰਬਰ
ਉੜੀਸਾ ਦੀ ਇਕ ਅਦਾਲਤ ਨੇ ਦੋ ਲੇਖਕਾਂ ਨੂੰ ਉੱਘੇ ਉੜੀਆ ਸਾਹਿਤਕਾਰ ਫਕੀਰ ਮੋਹਨ ਸੈਨਾਪਤੀ ਦੀ ਜੀਵਨੀ ਪ੍ਰਕਾਸ਼ਿਤ ਕਰਨ ਤੋਂ ਰੋਕ ਦਿੱਤਾ ਹੈ। ਸਾਹਿਤਕਾਰ ਦੀ ਦੋਹਤੀ ਨੇ ਦਾਅਵਾ ਕੀਤਾ ਕਿ ਇਸ ਜੀਵਨੀ ਲਈ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਸੈਨਾਪਤੀ ਦੀ ਦੋਹਤੀ ਮੀਨਾਕਸ਼ੀ ਦੱਤਾ ਦੀ ਪਟੀਸ਼ਨ ’ਤੇ ਇਹ ਆਦੇਸ਼ ਆਇਆ ਹੈ। ਉਹ ਸੈਨਾਪਤੀ ਦੀਆਂ ਸਾਰੀਆਂ ਸਾਹਿਤਕ ਰਚਨਾਵਾਂ ਦੀ ਵਾਰਿਸ ਹੈ। ਦੱਤਾ ਨੇ ਦੇਬੀ ਪ੍ਰਸੰਨ ਪਟਨਾਇਕ ਅਤੇ ਲਾਲਤੇਂਦੂ ਮੋਹਪਾਤਰ ਨੂੰ ‘ਮੋ ਜੀਵਨੀ’ ਪ੍ਰਕਾਸ਼ਿਤ ਕਰਨ ਤੋਂ ਸਥਾਈ ਤੌਰ ’ਤੇ ਰੋਕਣ ਲਈ ਅਗਸਤ ਵਿਚ ਅਦਾਤਲ ਦਾ ਰੁਖ਼ ਕੀਤਾ ਸੀ। -ਪੀਟੀਆਈ