ਨਵੀਂ ਦਿੱਲੀ, 30 ਮਾਰਚ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮੁਲਕ ਵਿੱਚ ਕਰੋਨਾਵਾਇਰਸ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਇਹ ਖ਼ਾਸ ਕਰਕੇ ਕੁਝ ਸੂਬਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਮੁਤਾਬਕ ਪੂਰਾ ਮੁਲਕ ਹੀ ਖ਼ਤਰੇ ’ਚ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੁਵਨ ਨੇ ਕਿਹਾ ਕਿ ਮੁਲਕ ’ਚ ਕੋਵਿਡ- 19 ਦੇ ਦਸ ਸਭ ਤੋਂ ਵੱਧ ਕੇਸਾਂ ਵਾਲੇ ਜ਼ਿਲ੍ਹੇ ਮਹਾਰਾਸ਼ਟਰ ਦੇ ਹਨ। ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ ਦਸ ਜ਼ਿਲ੍ਹਿਆਂ ’ਚ ਪੁਣੇ, ਮੁੰਬਈ, ਨਾਗਪੁਰ, ਥਾਣੇ, ਨਾਸਿਕ, ਔਰੰਗਾਬਾਦ, ਬੰਗਲੁਰੂ, ਨਾਂਦੇੜ, ਦਿੱਲੀ ਅਤੇ ਅਹਿਮਦਾਬਾਦ ਸ਼ਾਮਲ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ ਨੇ ਕਿਹਾ,‘ਕੋਵਿਡ- 19 ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।’-ਏਜੰਸੀ