ਨਵੀਂ ਦਿੱਲੀ, 9 ਮਾਰਚ
ਭਾਰਤੀ ਡਰੱਗ ਕੰਟਰੋਲਰ (ਡੀਸੀਜੀਆਈ) ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਦੇ ਕੋਵਿਡ-19 ਰੋਕੂ ਟੀਕੇ ‘ਕੋਵੋਵੈਕਸ’ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਸੁਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਕੇ ਨੂੰ 12 ਤੋਂ 17 ਸਾਲ ਦੇ ਬੱਚਿਆਂ ਲਈ ਬਣਾਇਆ ਗਿਆ ਹੈ। ਦੇਸ਼ ਵਿੱਚ 18 ਸਾਲ ਤੋਂ ਘੱਟ ਉਮਰ ਵਰਗ ਲਈ ਉਪਲਬਧ ਇਹ ਚੌਥਾ ਕਰੋਨਾ ਰੋਕੂ ਟੀਕਾ ਹੋਵੇਗਾ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਕਰੋਨਾ ਨਾਲ ਸਬੰਧਿਤ ਵਿਸ਼ਾ ਮਾਹਿਰ ਕਮੇਟੀ ਦੀ ਸਿਫ਼ਾਰਿਸ਼ ਦੇ ਆਧਾਰ ’ਤੇ ਕੋਵੋਵੈਕਸ ਨੂੰ ਇਹ ਪ੍ਰਵਾਨਗੀ ਦਿੱਤੀ ਹੈ। –ਏਜੰਸੀ