ਲਖਨਊ, 23 ਅਗਸਤ
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਦੇਹ ’ਤੇ ਬੀਤੇ ਦਿਨ ਚੜ੍ਹਾਏ ਗਏ ਕੌਮੀ ਝੰਡੇ ਦੇ ਉੱਪਰ ਭਾਜਪਾ ਦਾ ਝੰਡਾ ਚੜ੍ਹਾਏ ਜਾਣ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸਿਆਸੀ ਵਿਵਾਦ ਭਖ਼ ਗਿਆ ਹੈ। ਕਾਂਗਰਸ ਤੇ ਸਪਾ ਸਣੇ ਵਿਰੋਧੀ ਧਿਰਾਂ ਨੇ ਭਾਜਪਾ ’ਤੇ ਕੌਮੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ਇਹ ਤਸਵੀਰ ਭਾਜਪਾ ਵੱਲੋਂ ਟਵੀਟ ਕੀਤੀ ਗਈ ਹੈ, ਜਿਸ ’ਚ ਕਲਿਆਣ ਸਿੰਘ ਦੀ ਦੇਹ ਤਿਰੰਗੇ ਝੰਡੇ ਨਾਲ ਲਿਪਟੀ ਦਿਖਾਈ ਦੇ ਰਹੀ ਹੈ, ਪਰ ਤਿਰੰਗੇ ਦਾ ਅੱਧਾ ਹਿੱਸਾ ਭਾਜਪਾ ਦੇ ਪਾਰਟੀ ਝੰਡੇ ਨਾਲ ਢਕਿਆ ਹੋਇਆ ਹੈ। -ਆਈਏਐੱਨਐੱਸ