ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ‘ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ।’ ਹਾਲਾਂਕਿ ਮਗਰੋਂ ਪਾਰਟੀ ਨੇ ਕਿਹਾ ਕਿ ਇਹ ‘ਆਰਜ਼ੀ ਤੌਰ ਉਤੇ ਲੌਕ ਸੀ।’ ਟਵਿੱਟਰ ਨੇ ਅਕਾਊਂਟ ਮੁਅੱਤਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ‘ਅਕਾਊਂਟ ਸਰਵਿਸ ਵਿਚ ਹੈ।’ ਜ਼ਿਕਰਯੋਗ ਹੈ ਕਿ ਟਵਿੱਟਰ ਨੇ ਗਾਂਧੀ ਦੀ ਇਕ ਵਿਵਾਦਤ ਪੋਸਟ ਡਿਲੀਟ ਕਰ ਦਿੱਤੀ ਸੀ ਜੋ ਕਿ ਦਲਿਤ ਲੜਕੀ ਦੀ ਕਥਿਤ ਜਬਰ-ਜਨਾਹ ਮਗਰੋਂ ਹੋਈ ਮੌਤ ਨਾਲ ਸਬੰਧਤ ਸੀ। -ਪੀਟੀਆਈ