ਨਵੀਂ ਦਿੱਲੀ, 22 ਮਈ
ਦਿ ਇੰਡੀਅਨ ਸਾਰਸ-ਕੋਵ-2 ਜੀਨੌਮਿਕਸ ਕਨਸੋਰਟੀਅਮ (ਆਈਐੱਨਐੱਸਏਸੀਓਜੀ) ਨੇ ਅੱਜ ਭਾਰਤ ਵਿੱਚ ਕਰੋਨਾ ਦੇ ਬੀਏ.4, ਬੀਏ.5 ਵੇਰੀਐਂਟ ਦਾ ਪਹਿਲਾ ਕੇਸ ਮਿਲਣ ਦੀ ਪੁਸ਼ਟੀ ਕੀਤੀ ਹੈ। ਆਈਐੱਨਐੱਸਏਸੀਓਜੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਤਾਮਿਲ ਨਾਡੂ ਦੀ ਇੱਕ 19 ਸਾਲਾਂ ਦੀ ਔਰਤ ਸਾਰਸ-ਕੋਵ-2 ਦੇ ਬੀਏ.4 ਵੇਰੀਐਂਟ ਤੋਂ ਪੀੜਤ ਪਾਈ ਗਈ ਹੈ। ਉਸ ਵਿੱਚ ਇਸ ਲਾਗ ਦੇ ਹਲਕੇ ਲੱਛਣ ਹਨ। ਉਸ ਦਾ ਐਂਟੀ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਤੇ ਉਸ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦਾ ਇੱਕ ਨਾਗਰਿਕ ਹੈਦਰਾਬਾਦ ਹਵਾਈ ਅੱਡੇ ’ਤੇ ਕਰੋਨਾ ਦੇ ਬੀਏ.4 ਵੇਰੀਐਂਟ ਤੋਂ ਪਾਜ਼ੇਟਿਵ ਪਾਇਆ ਗਿਆ ਸੀ। ਆਈਐੱਨਐੱਸਏਸੀਓਜੀ ਮੁਤਾਬਕ ਇਸੇ ਦੌਰਾਨ ਤਿਲੰਗਾਨਾ ਦਾ ਇੱਕ ਵਿਅਕਤੀ ਬੀਏ.5 ਵੇਰੀਐਂਟ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਉਸ ਦਾ ਐਂਟੀ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਤੇ ਉਸ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਦੱਸਣਯੋਗ ਹੈ ਕਿ ਬੀਏ.4, ਬੀਏ.5 ਵੇਰੀਐਂਟ ਕਰੋਨਾ ਦੇ ਓਮੀਕਰੋਨ ਰੂਪ ਦੇ ਸਬ-ਵੇਰੀਐਂਟ ਹਨ। -ਆਈਏਐੱਨਐੈੱਸ