ਨਵੀਂ ਦਿੱਲੀ/ਜੈਪੁਰ, 2 ਅਕਤੂਬਰ
ਰੈਵੇਨਿਊ ਇੰਟੈਲੀਜੈਂਸ ਅਧਿਕਾਰੀਆਂ ਨੇ 198 ਕਿਲੋ ਕ੍ਰਿਸਟਲ ਮੈਥਾਮਫੈਟਾਮਾਈਨ (ਆਈਸ) ਤੇ 9 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 1476 ਕਰੋੜ ਰੁਪਏ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਦੇ ਅਧਿਕਾਰੀਆਂ ਨੇ ਪਹਿਲੀ ਅਕਤੂਬਰ ਨੂੰ ਮੁੰਬਈ ਵਿੱਚ ਟਰੱਕ ਕਬਜ਼ੇ ਵਿੱਚ ਲੈ ਕੇ ਨਸ਼ਿਆਂ ਦੀ ਉਪਰੋਕਤ ਖੇਪ ਬਰਾਮਦ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਇਹ ਐਮਫੈਟਾਮਾਈਨ ਤੇ ਕੋਕੀਨ ਦੀ ਦੇਸ਼ ਵਿਚੋਂ ਬਰਾਮਦ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਇਸ ਦੌਰਾਨ ਬੀਐੱਸਐੇੱਫ ਜਵਾਨਾਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਸਰਹੱਦੀ ਖੇਤਰ ਨੇੇੜਿਓਂ ਸਾਢੇੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਨੂਪਗੜ੍ਹ ਸਰਹੱਦ ਨੇੜਿਓਂ ਬਰਾਮਦ ਹੈਰੋਇਨ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ। -ਪੀਟੀਆਈ