ਕੋਲਕਾਤਾ, 3 ਅਪਰੈਲ
ਕੇਂਦਰੀ ਜਾਂਚ ਬਿਊਰੋ ਨੇ ਕੋਲਾ ਘੁਟਾਲੇ ਦੇ ਕਥਿਤ ਸਰਗਨਾ ਅਨੂਪ ਮਾਝੀ ਉਰਫ਼ ਲਾਲਾ ਤੋਂ ਅੱਜ ਦੂਜੀ ਵਾਰ ਪੁੱਛਗਿਛ ਕੀਤੀ। ਮਾਝੀ ਨੂੰ ਸੋਮਵਾਰ ਨੂੰ ਮੁੜ ਏਜੰਸੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਂਚ ਏਜੰਸੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਏਜੰਸੀ ਨੇ ਮਾਝੀ ਤੋਂ 10 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿਛ ਕੀਤੀ। ਸੀਬੀਆਈ ਨੇ ਘੁਟਾਲੇ ਸਬੰਧੀ ਪੁਰੂਲੀਆ ਜ਼ਿਲ੍ਹੇ ਦੇ ਸਾਬਕਾ ਪੁਲੀਸ ਮੁਖੀ ਡੀ ਮੁਰੂਗਨ ਤੋਂ ਵੀ ਪੁੱਛਗਿਛ ਕੀਤੀ। -ਪੀਟੀਆਈ