ਨਵੀਂ ਦਿੱਲੀ:
ਰਾਸ਼ਟਰੀ ਜਨਤਾ ਦਲ ਦੇ ਬਾਨੀ ਲਾਲੂ ਪ੍ਰਸਾਦ ਯਾਦਵ ਨੂੰ ਡੀਐੱਲਐੱਫ ਰਿਸ਼ਵਤ ਕੇਸ ਨਾਲ ਜੁੜੇ ਇਕ ਮਾਮਲੇ ’ਚ ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ। ਚਾਰਾ ਘੁਟਾਲੇ ’ਚ ਝਾਰਖੰਡ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਮਗਰੋਂ ਲਾਲੂ ਯਾਦਵ ਅਪਰੈਲ ’ਚ ਹੀ ਜੇਲ੍ਹ ਤੋਂ ਬਾਹਰ ਆਏ ਹਨ। ਜਾਂਚ ਏਜੰਸੀ ਦੇ ਅਧਿਕਾਰੀ ਰਿਸ਼ੀ ਕੁਮਾਰ ਸ਼ੁਕਲਾ ਨੇ ਆਪਣੀ ਸੇਵਾਮੁਕਤੀ ਤੋਂ ਪਹਿਲਾਂ ਲਾਲੂ ਨੂੰ ਰਾਹਤ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਲਾਲੂ ਯਾਦਵ ਖ਼ਿਲਾਫ਼ ਕੋਈ ਕੇਸ ਨਹੀਂ ਬਣਿਆ ਜਿਸ ਮਗਰੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਲਾਲੂ ਦੇ ਪੁੱਤਰ ਤੇਜਸਵੀ ਯਾਦਵ ਅਤੇ ਧੀਆਂ ਚੰਦਾ ਯਾਦਵ ਤੇ ਰਾਗਿਨੀ ਨੇ 2011 ’ਚ ਏਬੀ ਐਕਸਪੋਰਟਸ ’ਚ ਹਿੱਸਾ ਮਹਿਜ਼ ਚਾਰ ਲੱਖ ਰੁਪਏ ’ਚ ਖ਼ਰੀਦਿਆ ਸੀ ਪਰ ਸੀਬੀਆਈ ਨੂੰ ਇਸ ਲੈਣ-ਦੇਣ ’ਚ ਕੁਝ ਵੀ ਗਲਤ ਨਹੀਂ ਮਿਲਿਆ।
-ਆਈਏਐਨਐਸ