ਜੰਮੂ, 29 ਜੂਨ
ਭਾਰਤ ਦੇ ਚੀਫ ਜਸਟਿਸ ਡੀ.ਵਾਈ.ਚੰਦਰਚੂੜ ਨੇ ਅੱਜ ਇਥੇ ਵੈਸ਼ਨੋ ਦੇਵੀ ਮੰਦਰ ਵਿਚ ਮੱਥਾ ਟੇਕਿਆ। ਚੀਫ ਜਸਟਿਸ ਬਣਨ ਮਗਰੋਂ ਚੰਦਰਚੂੜ ਦੀ ਕੱਟੜਾ ਸਥਿਤ ਮੰਦਰ ਦੀ ਇਹ ਪਲੇਠੀ ਫੇਰੀ ਹੈ। ਕੱਟੜਾ ਪੁੱਜਣ ‘ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੀਜੇਆਈ ਨਾਲ ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਮੌਜੂਦ ਸਨ। ਚੀਫ਼ ਜਸਟਿਸ ਚੰਦਰਚੂੜ ਨੇ ਸ਼ਰਾਈਨ ਬੋਰਡ ਵੱਲੋਂ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਸੀਜੇਆਈ ਨੇ ਮਗਰੋਂ ਭੈਰੋਂ ਘਾਟੀ ਸਥਿਤ ਭੈਰੋਂ ਬਾਬਾ ਮੰਦਰ ਵਿੱਚ ਵੀ ਮੱਥਾ ਟੇਕਿਆ। -ਪੀਟੀਆਈ