ਨਵੀਂ ਦਿੱਲੀ, 21 ਮਾਰਚ
ਰੱਖਿਆ ਮਾਮਲਿਆਂ ਦੀ ਵੈੱਬਸਾਈਟ ਮਿਲਟਰੀ ਡਾਇਰੈਕਟ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅਧਿਐਨ ਅਨੁਸਾਰ ਚੀਨ ਦੀ ਫੌਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹੈ, ਜਦੋਂ ਕਿ ਭਾਰਤ ਚੌਥੇ ਸਥਾਨ ‘ਤੇ ਹੈ। ਅਧਿਐਨ ਵਿਚ ਕਿਹਾ ਗਿਆ ਹੈ, “ਅਮਰੀਕਾ, ਜੋ ਫੌਜ ‘ਤੇ ਬਹੁਤ ਪੈਸਾ ਖਰਚਦਾ ਹੈ, 74 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹੈ।” ਇਸ ਤੋਂ ਬਾਅਦ ਰੂਸ 69 ਅੰਕਾਂ ਨਾਲ ਤੀਸਰੇ ਅਤੇ 61 ਅੰਕ ਨਾਲ ਭਾਰਤ ਚੌਥੇ ਅਤੇ 58 ਅੰਕ ਲੈ ਕੇ ਫਰਾਂਸ ਪੰਜਵੇਂ ਨੰਬਰ ‘ਤੇ ਹੈ। ਬਰਤਾਨੀਆਂ 43 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।’ ਵੈੱਬਸਾਈਟ ਕਹਿੰਦੀ ਹੈ ਕਿ ਸੰਯੁਕਤ ਰਾਜ ਅਮਰੀਕਾ ਫੌਜ ’ਤੇ ਦੁਨੀਆ ਵਿਚ ਸਭ ਤੋਂ ਵੱਧ 732 ਅਰਬ ਡਾਲਰ ਖਰਚ ਕਰਦਾ ਹੈ। ਇਸ ਤੋਂ ਬਾਅਦ ਚੀਨ ਦੂਜੇ ਸਥਾਨ ‘ਤੇ ਹੈ ਅਤੇ ਉਹ 261 ਅਰਬ ਡਾਲਰ ਅਤੇ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇ ਲੜਾਈ ਹੁੰਦੀ ਹੈ ਤਾਂ ਚੀਨ ਸਮੁੰਦਰੀ ਲੜਾਈਆਂ ਵਿਚ ਜਿੱਤੇਗਾ, ਅਮਰੀਕਾ ਹਵਾਈ ਲੜਾਈਆਂ ਵਿਚ ਜਿੱਤੇਗਾ ਅਤੇ ਜ਼ਮੀਨੀ ਲੜਾਈਆਂ ਵਿਚ ਰੂਸ ਜਿੱਤੇਗਾ।