ਨਵੀਂ ਦਿੱਲੀ, 9 ਦਸੰਬਰ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਚੀਨ ਨੇ ਅਸਲ ਕੰਟਰੋਲ ਰੇਖਾ ’ਤੇ ਵੱਡੀ ਗਿਣਤੀ ਫੌਜਾਂ ਤਾਇਨਾਤ ਕਰਨ ਦੇ ਮਾਮਲੇ ਵਿੱਚ ਭਾਰਤ ਨੂੰ ‘ਪੰਜ ਵੱਖੋ-ਵੱਖਰੇ ਤਰਕ’ ਦਿੱਤੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਨਾਲ ਰਿਸ਼ਤੇ ‘ਬਹੁਤ ਬੁਰੀ ਤਰ੍ਹਾਂ ਖ਼ਰਾਬ’ ਹੋਏ ਹਨ, ਜੋ ਕਿ ਹੁਣ ਪਿਛਲੇ 30-40 ਸਾਲਾਂ ਦੇ ‘ਸਭ ਤੋਂ ਮੁਸ਼ਕਲ ਪੜਾਅ’ ਵਿੱਚ ਹਨ। ਜੈਸ਼ੰਕਰ ਨੇ ਇਹ ਟਿੱਪਣੀਆਂ ਆਸਟਰੇਲੀਆ ਦੇ ਥਿੰਕ ਟੈਂਕ ਲੋਵੀ ਇੰਸਟੀਚਿਊਟ ਵਲੋਂ ਕਰਵਾਏ ਆਨਲਾਈਨ ਸੈਸ਼ਨ ਦੌਰਾਨ ਕੀਤੀਆਂ।-ਏਜੰਸੀ