ਲਖਨਊ: ਯੂਪੀ ਪੁਲੀਸ ਨੇ ਮਥੁਰਾ ਰੇਲਵੇ ਸਟੇਸ਼ਨ ਤੋਂ ਚੋਰੀ ਕੀਤਾ ਸੱਤ ਮਹੀਨਿਆਂ ਦਾ ਬੱਚਾ ਫਿਰੋਜ਼ਾਬਾਦ ਵਿੱਚ ਭਾਜਪਾ ਦੀ ਮਹਿਲਾ ਕੌਂਸਲਰ ਦੇ ਘਰੋਂ ਬਰਾਮਦ ਕੀਤਾ ਹੈ। ਫ਼ਿਰੋਜ਼ਾਬਾਦ ਨਗਰ ਨਿਗਮ ਵਿੱਚ ਵਾਰਡ ਕੌਂਸਲਰ ਵਿਨੀਤਾ ਅਗਰਵਾਲ ਨੇ ਬੱਚਾ ਚੋਰੀ ਕਰਨ ਵਾਲੇ ਗਰੋਹ ਨੂੰ ਇਸ ਬਾਲਕ ਬਦਲੇ 1.80 ਲੱਖ ਰੁਪਏ ਦੀ ਅਦਾਇਗੀ ਕੀਤੀ ਸੀ। ਮਥੁਰਾ ਰੇਲਵੇ ਪੁਲੀਸ ਨੇ ਇਕ ਡਾਕਟਰ ਦੰਪਤੀ, ਭਾਜਪਾ ਆਗੂ ਤੇ ਉਸ ਦੇ ਪਤੀ ਸਣੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਦੰਪਤੀ ਪ੍ਰੇਮ ਬਿਹਾਰੀ ਤੇ ਦਯਾਵਤੀ ਹਾਥਰਸ ਵਿੱਚ ਬਾਂਕੇ ਬਿਹਾਰੀ ਹਸਪਤਾਲ ਚਲਾਉਂਦੇ ਹਨ ਤੇ ਉਹ ਬੇਔਲਾਦ ਜੋੜਿਆਂ ਨੂੰ ਬੱਚੇ ਵੇਚਦੇ ਸਨ।