ਅਹਿਮਦਾਬਾਦ: ਵਿਸ਼ੇਸ਼ ਜਾਂਚ ਟੀਮ (ਸਿਟ) ਨੇ 2002 ਦੇ ਗੁਜਰਾਤ ਦੰਗਿਆਂ ਨਾਲ ਜੁੜੇ ਮਾਮਲਿਆਂ ਦੇ ਸਬੰਧ ’ਚ ਕਥਿਤ ਤੌਰ ’ਤੇ ਸਬੂਤ ਘੜਨ ਨੂੰ ਲੈ ਕੇ ਅਹਿਮਦਾਬਾਦ ਦੀ ਇਕ ਅਦਾਲਤ ਨੇ ਤੀਸਤਾ ਸੀਤਲਵਾੜ, ਸੇਵਾਮੁਕਤ ਡੀਜੀਪੀ ਆਰ ਬੀ ਸ੍ਰੀਕੁਮਾਰ ਅਤੇ ਸਾਬਕਾ ਆਈਪੀਐੱਸ ਸੰਜੀਵ ਭੱਟ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜਾਂਚ ਅਧਿਕਾਰੀ ਅਤੇ ਸਹਾਇਕ ਪੁਲੀਸ ਕਮਿਸ਼ਨਰ ਬੀ ਵੀ ਸੋਲੰਕੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੇਸ ’ਚ ਸਾਬਕਾ ਆਈਪੀਐੱਸ ਅਫ਼ਸਰ ਤੋਂ ਵਕੀਲ ਬਣੇ ਰਾਹੁਲ ਸ਼ਰਮਾ ਨੂੰ ਵੀ ਇਸ ਕੇਸ ’ਚ ਗਵਾਹ ਬਣਾਇਆ ਗਿਆ ਹੈ। ਮੁਲਜ਼ਮਾਂ ’ਤੇ ਧਾਰਾ 468, 194 ਅਤੇ 218 ਸਮੇਤ ਹੋਰ ਧਾਰਾਵਾਂ ਲਾਈਆਂ ਗਈਆਂ ਹਨ। ਗ੍ਰਿਫ਼ਤਾਰ ਸੀਤਲਵਾੜ ਨੂੰ ਸੁਪਰੀਮ ਕੋਰਟ ਨੇ 2 ਸਤੰਬਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਉਧਰ ਸ੍ਰੀਕੁਮਾਰ ਜੇਲ੍ਹ ’ਚ ਬੰਦ ਹੈ ਜਦਕਿ ਤੀਜਾ ਮੁਲਜ਼ਮ ਭੱਟ ਪਾਲਨਪੁਰ ਦੀ ਜੇਲ੍ਹ ’ਚ ਹੈ ਜਿਥੇ ਉਹ ਹਿਰਾਸਤ ’ਚ ਮੌਤ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। -ਪੀਟੀਆਈ