ਰਾਜਿੰਦਰ ਵਰਮਾ
ਭਦੌੜ, 31 ਜਨਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਦੌੜ ਦੀ ਪਹਿਲੀ ਫੇਰੀ ਮੌਕੇ ਕੱਚੇ ਅਧਿਆਪਕ ਯੂਨੀਅਨ ਨੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ। ਚੰਨੀ ਜਿਉਂ ਹੀ ਆਪਣਾ ਭਾਸ਼ਣ ਖਤਮ ਕਰ ਕੇ ਜਾਣ ਲੱਗੇ ਤਾਂ ਮੌਕੇ ਦੀ ਤਾਕ ’ਚ ਬੈਠੇ ਕੱਚੇ ਅਧਿਆਪਕਾਂ ਨੇ ਵਿਰੋਧ ਕਰਨਾ ਚਾਹਿਆ ਪਰ ਪੁਲੀਸ ਨੇ ਗੇਟ ਬੰਦ ਕਰਕੇ ਕਿਸੇ ਨੂੰ ਬਾਹਰ ਨਾ ਜਾਣ ਦਿੱਤਾ। ਇਸੇ ਦੌਰਾਨ ਅੰਗਹੀਣ ਅਧਿਆਪਕ ਗੁਰਜੀਤ ਸਿੰਘ ਉਗੋਕੇ ਕੰਧ ਟੱਪ ਕੇ ਚਰਨਜੀਤ ਸਿੰਘ ਚੰਨੀ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗਾ। ਪੁਲੀਸ ਮੁਲਾਜ਼ਮ ਉਸ ਨੂੰ ਕਾਬੂ ਕਰ ਕੇ ਲੈ ਗਏ ਤੇ ਮੁੱਖ ਮੰਤਰੀ ਦੇ ਜਾਣ ਮਗਰੋਂ ਉਸ ਨੂੰ ਛੱਡ ਦਿੱਤਾ।