ਨਵੀਂ ਦਿੱਲੀ: ਭੀਮ ਆਰਮੀ ਮੁਖੀ ਚੰਦਰ ਸ਼ੇਖਰ ਆਜ਼ਾਦ ਅੱਜ ਦਿੱਲੀ-ਗਾਜ਼ੀਪੁਰ ਹੱਦ ’ਤੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਹਮਾਇਤ ਦੇਣ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਸੈਂਕੜੇ ਸਮਰਥਕ ਵੀ ਸਨ। ਬੀਤੀ ਮਾਰਚ ’ਚ ਆਪਣੀ ਸਿਆਸੀ ਪਾਰਟੀ ਲਾਂਚ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਦਲਿਤ ਆਗੂ ਨੇ ਕਿਹਾ ਕਿ ਕਿਸਾਨ ਠੰਢ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਇਹ ਕਾਨੂੰਨ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉੱਤਰ ਪ੍ਰਦੇਸ਼ ਤੋਂ ਵੀ ਸੈਂਕੜੇ ਕਿਸਾਨ ਗਾਜ਼ੀਪੁਰ ’ਚ ਇਕੱਤਰ ਹੋ ਰਹੇ ਹਨ।
-ਪੀਟੀਆਈ