ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਕਾਦਮਿਕ ਸੈਸ਼ਨ 2021-22 ਲਈ ਨੀਟ-ਬੀਡੀਐੱਸ ਕੋਰਸਾਂ ਵਿਚ ਦਾਖਲੇ ਲਈ ‘ਕਟ-ਆਫ’ ਅੰਕ ਨਾ ਘਟਾਉਣ ਸਬੰਧੀ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਨੀਟ-ਯੂਜੀ ਉਮੀਦਵਾਰਾਂ ਦੀ ਪਟੀਸ਼ਨ ’ਤੇ ਅੱਜ ਕੇਂਦਰ ਤੋਂ ਜਵਾਬ ਮੰਗਿਆ ਹੈ। ਬੈਂਚ ਨੇ ਕੇਂਦਰ ਨੂੰ ‘ਪ੍ਰਸੇਂਟਾਈਲ’ ਘੱਟ ਕਰਨ ਦੀ ਇਜਾਜ਼ਤ ਨਾ ਦੇਣ ਦੇ ਕਾਰਨਾਂ ਤੋਂ ਵੀ ਜਾਣੂ ਕਰਾਉਣ ਲਈ ਕਿਹਾ ਹੈ। -ਪੀਟੀਆਈ