ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਸੋਈ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਕੇਂਦਰ ’ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੇ ਉਲਟ ਲੱਖਾਂ ਪਰਿਵਾਰ ਭੋਜਨ ਬਣਾਉਣ ਲਈ ਲੱਕੜਾਂ ਦੀ ਵਰਤੋਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਾਸ ਵਾਹਨ ਬੈਕ ਗੇਅਰ ਵਿੱਚ ਹੈ। ਗਾਂਧੀ ਨੇ ਟਵਿੱਟਰ ’ਤੇ ਲਿਖਿਆ, ‘‘ਵਿਕਾਸ ਦੇ ਦਾਅਵਿਆਂ ਤੋਂ ਕੋਹਾਂ ਦੂਰ ਲੱਖਾਂ ਪਰਿਵਾਰ ਚੁੱਲ੍ਹੇ ਦੀ ਵਰਤੋਂ ਕਰਨ ਲਈ ਮਜਬੂਰ ਹਨ। ਮੋਦੀ ਜੀ ਦੇ ਵਿਕਾਸ ਦਾ ਪਹੀਆ ਪਿਛਲੇ ਗੇਅਰ ਵਿੱਚ ਹੈ ਅਤੇ ਇਸ ਦੇ ਬਰੇਕ ਵੀ ਫੇਲ੍ਹ ਹੋ ਗਏ ਹਨ।’’ -ਪੀਟੀਆਈ