ਨਵੀਂ ਦਿੱਲੀ, 4 ਸਤੰਬਰ
12ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਵਾਲੀ ਸੁਪਰੀਮ ਕੋਰਟ ’ਚ ਦਾਖ਼ਲ ਅਰਜ਼ੀ ਦਾ ਸੀਬੀਐੱਸਈ ਨੇ ਅੱਜ ਵਿਰੋਧ ਕੀਤਾ ਹੈ। ਸੀਬੀਐੱਸਈ ਨੇ ਕਿਹਾ ਹੈ ਕਿ ਊਨ੍ਹਾਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਊਠਾਏ ਹਨ। ਬੈਂਚ ਨੇ ਪਟੀਸ਼ਨਰ ਅਨਿਕਾ ਸੰਵੇਦੀ ਦੇ ਵਕੀਲ ਨੂੰ ਪੁੱਛਿਆ ਕਿ ਕੀ ਪ੍ਰੀਖਿਆਵਾਂ ਮੁਲਤਵੀ ਕਰਨ ਨਾਲ ਵਿਦਿਆਰਥੀਆਂ ਨੂੰ ਕੋਈ ਸਹਾਇਤਾ ਮਿਲੇਗੀ। ਊਨ੍ਹਾਂ ਸੀਬੀਆਈ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਆਖਦਿਆਂ ਕੇਸ ਦੀ ਸੁਣਵਾਈ 10 ਸਤੰਬਰ ਲਈ ਨਿਰਧਾਰਤ ਕਰ ਦਿੱਤੀ। ਸੀਬੀਐੱਸਈ ਨੇ ਕਿਹਾ ਕਿ ਊਨ੍ਹਾਂ ਪ੍ਰੀਖਿਆ ਕੇਂਦਰਾਂ ਦੀ ਗਿਣਤੀ 575 ਤੋਂ ਵਧਾ ਕੇ 1278 ਕਰ ਦਿੱਤੀ ਹੈ ਅਤੇ ਹਰ ਕਲਾਸ ’ਚ ਸਿਰਫ਼ 12 ਵਿਦਿਆਰਥੀ ਹੀ ਬੈਠਣਗੇ। -ਪੀਟੀਆਈ