ਲਖਨਊ, 1 ਅਕਤੂਬਰ
ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਕਿਹਾ ਹੈ ਕਿ ਸੀਬੀਆਈ ਨੇ ਊਸ ‘ਅਹਿਮ’ ਖ਼ੁਫ਼ੀਆ ਜਾਣਕਾਰੀ ਦੀ ਜਾਂਚ ਨਹੀਂ ਕੀਤੀ ਜਿਸ ’ਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਏਜੰਟਾਂ ਨੇ ਅਯੁੱਧਿਆ ’ਚ ਰਾਮ ਜਨਮਭੂਮੀ-ਬਾਬਰੀ ਮਸਜਿਦ ’ਚ ਦਾਖ਼ਲ ਹੋ ਕੇ ਊਸ ਨੂੰ ਨੁਕਸਾਨ ਪਹੁੰਚਾਊਣ ਦੀ ਸਾਜ਼ਿਸ਼ ਘੜੀ ਹੋ ਸਕਦੀ ਹੈ ਤਾਂ ਜੋ ਮੁਲਕ ’ਚ ਫਿਰਕੂ ਮਾਹੌਲ ਵਿਗਾੜਿਆ ਜਾ ਸਕੇ। ਵਿਸ਼ੇਸ਼ ਜੱਜ ਐੱਸ ਕੇ ਯਾਦਵ ਨੇ ਬੁੱਧਵਾਰ ਨੂੰ ਬਾਬਰੀ ਮਸਜਿਦ ਕੇਸ ਦੇ 32 ਮੁਲਜ਼ਮਾਂ ਨੂੰ ਬਰੀ ਕਰਨ ਸਮੇਂ ਕਈ ਗਵਾਹਾਂ ਦੇ ਬਿਆਨਾਂ ’ਚ ਖਾਮੀਆਂ ਦਾ ਜ਼ਿਕਰ ਕੀਤਾ ਹੈ। ਜੱਜ ਨੇ 2300 ਪੰਨਿਆਂ ਦੇ ਹਿੰਦੀ ’ਚ ਲਿਖੇ ਫ਼ੈਸਲੇ ’ਚ ਕਿਹਾ ਕਿ ਸੀਬੀਆਈ ਵੱਲੋਂ ਮਸਜਿਦ ਢਾਹੁਣ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਜਾਂਚ ਨਾ ਕੀਤੇ ਜਾਣ ਨਾਲ ਕੇਸ ਕਮਜ਼ੋਰ ਪੈ ਗਿਆ। ਫ਼ੈਸਲੇ ’ਚ ਕਿਹਾ ਗਿਆ ਹੈ ਕਿ ਸਥਾਨਕ ਖ਼ੁਫ਼ੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ 2 ਦਸੰਬਰ 1992 ਨੂੰ ਕੁਝ ‘ਮਜ਼ਾਰਾਂ’ ਤੋੜ ਦਿੱਤੀਆਂ ਗਈਆਂ ਸਨ।
-ਪੀਟੀਆਈ