ਤਮਲੁਕ(ਪੱਛਮੀ ਬੰਗਾਲ), 20 ਜੁਲਾਈ
ਸਥਾਨਕ ਪੁਲੀਸ ਨੇ ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਸਮੇਤ ਦਰਜਨ ਤੋਂ ਵਧ ਵਿਅਕਤੀਆਂ ਖਿਲਾਫ਼ ਪੂਰਬੀ ਮੇਦਿਨੀਪੁਰ ਦੇ ਐਸਪੀ ਅਮਰਨਾਥ ਨੂੰ ਕਸ਼ਮੀਰ ਤਬਾਦਲੇ ਦੀ ਚਿਤਾਵਨੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਭਾਜਪਾ ਆਗੂ ਨੇ ਪੁਲੀਸ ਅਧਿਕਾਰੀ ਨੂੰ ਕਿਹਾ ਸੀ ਕਿ ਉਹ ਅਜਿਹਾ ਕੁਝ ਵੀ ਨਾ ਕਰਨ ਜਿਸ ਨਾਲ ਉਨ੍ਹਾਂ ਦਾ ਤਬਾਦਲਾ ਕਸ਼ਮੀਰ ਦੇ ਅਨੰਤਨਾਗ ਜਾਂ ਬਾਰਾਮੂਲਾ ਹੋ ਜਾਵੇ। ਇਸ ਦਾ ਨੋਟਿਸ ਲੈਂਦਿਆਂ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ।-ਏਜੰਸੀ