ਬਲੀਆ, 9 ਫਰਵਰੀ
ਉੱਤਰ ਪ੍ਰਦੇਸ਼ ’ਚ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਸਮੇਤ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਖ਼ਿਲਾਫ਼ ਚੋਣ ਜ਼ਾਬਤੇ, ਕੋਵਿਡ ਪ੍ਰੋਟੋਕੋਲ ਦੀ ਕਥਿਤ ਉਲੰਘਣਾ ਅਤੇ ਟਰੈਫਿਕ ’ਚ ਅੜਿੱਕਾ ਡਾਹੁਣ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਟਿਕਟ ਨਾ ਮਿਲਣ ਕਰਕੇ ਸੁਰੇਂਦਰ ਸਿੰਘ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਆਪਣੇ ਹਮਾਇਤੀਆਂ ਨਾਲ ਮੀਟਿੰਗ ਕਰਨ ਲਈ ਮੰਗਲਵਾਰ ਨੂੰ ਬੈਰੀਆ ਪਹੁੰਚਿਆ ਸੀ। ਡੀਐੱਸਪੀ ਅਸ਼ੋਕ ਮਿਸ਼ਰਾ ਨੇ ਕਿਹਾ ਕਿ ਐੱਫਆਈਆਰ ’ਚ ਸੁਰੇਂਦਰ ਸਿੰਘ ਸਮੇਤ ਛੇ ਵਿਅਕਤੀ ਨਾਮਜ਼ਦ ਹਨ ਜਦਕਿ ਬਾਕੀਆਂ ਖ਼ਿਲਾਫ਼ ਅਣਪਛਾਤੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਜਪਾ ਨੇ ਬੈਰੀਆ ਸੀਟ ਤੋਂ ਆਨੰਦ ਸਵਰੂਪ ਸ਼ੁਕਲਾ ਨੂੰ ਮੈਦਾਨ ’ਚ ਉਤਾਰਿਆ ਹੈ ਜਿਥੇ ਚੋਣਾਂ ਦੇ ਆਖਰੀ ਗੇੜ 7 ਮਾਰਚ ਨੂੰ ਵੋਟਾਂ ਪੈਣੀਆਂ ਹਨ। -ਪੀਟੀਆਈ