ਐਜ਼ਵਾਲ, 24 ਅਕਤੂਬਰ
ਅਸਾਮ ਰਾਈਫਲਜ਼ ਨੇ ਮਿਜ਼ੋਰਮ ਦੇ ਚੰਪਈ ਜ਼ਿਲ੍ਹੇ ਵਿੱਚ ਭਾਰਤ-ਮਿਆਂਮਾਰ ਸਰਹੱਦ ਨੇੜਿਓਂ ਕਾਰਤੂਸ ਅਤੇ ਧਮਾਕਾਖੇਜ਼ ਸਮੱਗਰੀ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ। ਅਸਾਮ ਰਾਈਫਲਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੂਹ ਦੇ ਆਧਾਰ ’ਤੇ ਤਿਆਓ ਕਾਈ ਪਿੰਡ ਨੇੜਲੇ ਜੰਗਲ ਵਿੱਚੋਂ ਕੀਤੀ ਬਰਾਮਦਗੀ ਦੌਰਾਨ ਅਮਲੇ ਦੇ ਹੱਥ 100 ਕਾਰਤੂਸ, 38 ਨੀਓਜੈਲ ਜਿਲਾਟਿਨ ਅਤੇ 251 ਡੈਟੋਨੇਟਰ ਲੱਗੇ ਹਨ। -ਪੀਟੀਆਈ