ਭੁਪਾਲ, 9 ਦਸੰਬਰ
ਹੈਲੀਕਾਪਟਰ ਹਾਦਸੇ ਦੇ ਇਕਲੌਤੇ ਬਚੇ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਤਾਮਿਲਨਾਡੂ ਦੇ ਵੈਲਿੰਗਟਨ ਸਥਿਤ ਆਰਮੀ ਹਸਪਤਾਲ ਤੋਂ ਬੰਗਲੌਰ ਲਿਜਾਇਆ ਜਾ ਰਿਹਾ ਹੈ। ਗਰੁੱਪ ਕੈਪਟਨ ਵਰੁਣ ਸਿੰਘ ਦੇ ਪਿਤਾ ਕਰਨਲ ਕੇਪੀ ਸਿੰਘ (ਸੇਵਾਮੁਕਤ), ਜੋ ਭੁਪਾਲ ਦੇ ਵਸਨੀਕ ਹਨ, ਨੇ ਕਿਹਾ,‘ਵਰੁਣ ਨੂੰ ਬੰਗਲੌਰ ਸ਼ਿਫਟ ਕੀਤਾ ਜਾ ਰਿਹਾ ਹੈ। ਮੈਂ ਵੈਲਿੰਗਟਨ ਪਹੁੰਚ ਗਿਆ ਹਾਂ।’ ਜ਼ਖ਼ਮੀ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।’