ਗੁਹਾਟੀ: ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਿਮੰਤ ਬਿਸਵਾ ਸਰਮਾ ਦੇ ਚੋਣ ਪ੍ਰਚਾਰ ਕਰਨ ’ਤੇ ਲਗਾਈ 48 ਘੰਟੇ ਦੀ ਪਾਬੰਦੀ ਘਟਾ ਕੇ 24 ਘੰਟੇ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਰਮਾ ਨੂੰ ਬੋਡੋਲੈਂਡ ਫਰੰਟ ਦੇ ਮੁਖੀ ਹਗਰਾਮ ਮੋਹਿਲਾਰੀ ਖ਼ਿਲਾਫ਼ ਧਮਕੀਆਂ ਭਰੀਆਂ ਟਿੱਪਣੀਆਂ ਕਰਨ ਦੇ ਦੋਸ਼ ਹੇਠ 48 ਘੰਟੇ ਲਈ ਪ੍ਰਚਾਰ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸੇ ਦੌਰਾਨ ਚੋਣ ਕਮਿਸ਼ਨ ਨੇ ਸਰਮਾ ਤੇ ਉਸ ਦੇ ਭਰਾ ਤੇ ਗੋਲਪਾੜਾ ਦੇ ਪੁਲੀਸ ਇੰਚਾਰਜ ਸੁਸ਼ਾਂਤ ਬਿਸਵਾ ਸਰਮਾ ਦਾ ਵੀ ਜ਼ਿਲ੍ਹੇ ਤੋਂ ਤਬਾਦਲਾ ਕਰਕੇ ਆਈਪੀਐੱਸ ਅਧਿਕਾਰੀ ਵੀਰ ਵੈਂਕੇਟ ਰਾਕੇਸ਼ ਰੈੱਡੀ ਨੂੰ ਗੋਲਪਾੜਾ ਜ਼ਿਲ੍ਹੇ ਦਾ ਨਵਾਂ ਪੁਲੀਸ ਇੰਚਾਰਜ ਨਿਯੁਕਤ ਕਰ ਦਿੱਤਾ ਹੈ। -ਪੀਟੀਆਈ