ਨਵੀਂ ਦਿੱਲੀ, 24 ਅਗਸਤ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਜ ਬ੍ਰਿਕਸ ਮੁਲਕਾਂ ਦੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਦੀ ਡਿਜੀਟਲ ਢੰਗ ਨਾਲ ਹੋਈ ਮੀਟਿੰਗ ’ਚ ਸ਼ਾਮਲ ਹੋਏ। ਮੀਟਿੰਗ ’ਚ ਅਤਿਵਾਦ ਤੇ ਨਸ਼ਾ ਤਸਕਰੀ ਸਮੇਤ ਆਲਮੀ ਤੇ ਖੇਤਰੀ ਸੁਰੱਖਿਆ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉੱਚ ਸੁਰੱਖਿਆ ਅਧਿਕਾਰੀਆਂ ਨੇ ਅਤਿਵਾਦ ਖਿਲਾਫ਼ ਜੰਗ ਨੂੰ ਹਕੀਕੀ ਤੌਰ ’ਤੇ ਅੱਗੇ ਵਧਾਉਣ ਲਈ ਰਣਨੀਤੀ ਨੂੰ ਅੱਗਲਈ ਹਕੀਕੀ ਤੌਰ ’ਤੇ ਕਾਰਜ ਯੋਜਨਾ ਤਿਆਰ ਕੀਤੀ ਹੈ। ਮੀਟਿੰਗ ’ਚ ਰੂਸ ਦੇ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਪੇਤਰੂਸ਼ੇਵ, ਚੀਨੀ ਪੋਲਿਟ ਬਿਊਰੋ ਦੇ ਮੈਂਬਰ ਯਾਂਗ ਯੇਇਚੀ, ਬ੍ਰਾਜ਼ੀਲ ਦੇ ਸੁਰੱਖਿਆ ਅਧਿਕਾਰੀ ਜਨਰਲ ਅਗਸਤੋ ਹੈਲੇਨੇ ਰਬਿੇਰੋ ਪਰੇਰਾ ਤੇ ਦੱਖਣੀ ਅਫ਼ਰੀਕਾ ਦੇ ਉੱਪ ਰਾਜ ਸੁਰੱਖਿਆ ਮੰਤਰੀ ਨਸੇਡਿਸੋ ਗੁਡਐਨਫ ਕੋਡਵਾ ਸ਼ਾਮਲ ਹੋਏ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਇੱਕ ਹਫ਼ਤੇ ਮਗਰੋਂ ਇਹ ਮੀਟਿੰਗ ਹੋਈ ਹੈ। ਅਜੇ ਇਹ ਪਤਾ ਨਹੀਂ ਲੱਗਿਆ ਕਿ ਮੀਟਿੰਗ ’ਚ ਇਸ ਮੁੱਦੇ ’ਤੇ ਚਰਚਾ ਹੋਈ ਹੈ ਜਾਂ ਨਹੀਂ। ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਦੁਨੀਆਂ ਦੇ ਪੰਜ ਸਭ ਤੋਂ ਵੱਡੇ ਵਿਕਾਸਸ਼ੀਲ ਮੁਲਕਾਂ ਦੀ ਜਥੇਬੰਦੀ ਹੈ। ਇਨ੍ਹਾਂ ਮੁਲਕਾਂ ’ਚ ਦੁਨੀਆਂ ਦੀ 41 ਫੀਸਦ ਅਬਾਦੀ ਰਹਿੰਦੀ ਹੈ। ਆਲਮੀ ਜੀਡੀਪੀ ’ਚ ਇਨ੍ਹਾਂ ਦੇਸ਼ਾਂ ਦਾ 24 ਫੀਸਦ ਤੇ ਵਪਾਰ ’ਚ 16 ਫੀਸਦ ਹੈ। -ਪੀਟੀਆਈ