ਨਵੀਂ ਦਿੱਲੀ, 26 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਦੂਜੀ ਵਾਰ ਪੁੱਛ-ਪੜਤਾਲ ਕੀਤੀ ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਏਜੰਸੀ ਨੇ ਸੋਨੀਆ ਗਾਂਧੀ ਕੋਲੋਂ 6 ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਜਾਂਚ ਏਜੰਸੀ ਨੇ ਸ੍ਰੀਮਤੀ ਗਾਂਧੀ ਨੂੰ ਭਲਕੇ ਮੁੜ ਸੱਦਿਆ ਹੈ। ਸੋਨੀਆ ਗਾਂਧੀ 11 ਵਜੇ ਦੇ ਕਰੀਬ ਆਪਣੇ ਬੱਚਿਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜ਼ੈੱਡ ਪਲੱਸ ਹਥਿਆਰਬੰਦ ਸੁਰੱਖਿਆ ਅਮਲੇ ਨਾਲ ਕੇਂਦਰੀ ਦਿੱਲੀ ਵਿਚਲੇ ਈਡੀ ਦਫ਼ਤਰ ਪੁੱਜੇ। ਢਾਈ ਘੰਟੇ ਦੇ ਕਰੀਬ ਸਵਾਲ-ਜਵਾਬ ਕਰਨ ਮਗਰੋਂ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਬਰੇਕ ਦਿੱਤੀ ਗਈ ਸੀ। –ਏਜੰਸੀ