ਥਾਨੇ: ਮਹਾਰਾਸ਼ਟਰ ਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮੰਡਾ ਮਹਾਤਰੇ ਨੇ ਮੁੱਖ ਮੰਤਰੀ ਊਧਵ ਠਾਕਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਚੰਗਾ ਕੰਮ ਕਰ ਰਹੇ ਹਨ। ਨਵੀ ਮੁੰਬਈ ਵਿੱਚ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬੇ ਵਿੱਚ ਵਿਰੋਧੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਠਾਕਰੇ ਕੋਲ ਕਿਸੇ ਕੰਮ ਲਈ ਜਾਂਦਾ ਹੈ ਤਾਂ ਉਹ ਉਸ ਨੂੰ ਸਬਰ ਨਾਲ ਸੁਣਦੇ ਹਨ ਅਤੇ ਉਸ ਨੂੰ ਨੇਕ ਸਲਾਹ ਵੀ ਦਿੰਦੇ ਹਨ ਭਾਵੇਂ ਉਹ ਵਿਰੋਧੀ ਪਾਰਟੀ ਨਾਲ ਸਬੰਧਿਤ ਹੀ ਕਿਉਂ ਨਾ ਹੋਵੇੇ। ਮਹਾਤਰੇ ਨੇ ਕਿਹਾ ਕਿ ਮੁੱਖ ਮੰਤਰੀ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਠਾਕਰੇ ਨੇ ਨਵੀ ਮੁੰਬਈ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਪ੍ਰਵਾਨਗੀ ਦਿੱਤੀ ਜਿਸ ਨਾਲ ਨਾਗਰਿਕਾਂ ਨੂੰ ਮਦਦ ਮਿਲੇਗੀ। ਨਵੀ ਮੁੰਬਈ ਵਿੱਚ ਬੇਲਾਪੁਰ ਤੋਂ ਵਿਧਾਇਕ ਨੇ ਕਿਹਾ,‘ਜਦੋਂ ਮੁੱਖ ਮੰਤਰੀ ਸਾਡੇ ਪ੍ਰਾਜੈਕਟਾਂ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਹਨ ਤਾਂ ਇਹ ਕਹਿਣ ’ਚ ਕੀ ਗ਼ਲਤ ਹੈ ਕਿ ਉਹ ਚੰਗਾ ਕੰਮ ਕਰ ਰਹੇ ਹਨ।’ -ਪੀਟੀਆਈ