ਸ੍ਰੀਨਗਰ, 20 ਸਤੰਬਰ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫਤੀ ਨੇ ਅੱਜ ਕੇਂਦਰ ’ਤੇ ਕਸ਼ਮੀਰ ਦੀਆਂ ਸਾਰੀਆਂ ਧਾਰਮਿਕ ਤੇ ਸੂਫੀ ਪਰੰਪਰਾਵਾਂ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ ਹੈ। ਜੰਮੂ ਤੇ ਕਸ਼ਮੀਰ ਵਕਫ਼ ਬੋਰਡ ਵੱਲੋਂ ‘ਦਸਤਰਬੰਦੀ’ ਸਮਾਗਮਾਂ ’ਤੇ ਪਾਬੰਦੀ ਲਗਾਉਣ ਦੇ ਹੁਕਮਾਂ ’ਤੇ ਪ੍ਰਤੀਕਿਰਿਆ ਵਿੱਚ ਮੁਫਤੀ ਨੇ ਕਿਹਾ, “ਪਖੰਡ ਦੀ ਕੋਈ ਹੱਦ ਨਹੀਂ ਹੈ। ਭਾਜਪਾ ਖੁਦ ਕਿਸੇ ਮੰਦਰ, ਦਰਗਾਹ ਜਾਂ ਗੁਰਦੁਆਰੇ ਵਿੱਚ ਪੱਗ ਬੰਨ੍ਹਣ ਦਾ ਮੌਕਾ ਨਹੀਂ ਛੱਡਦੀ। ਇਹ ਆਪਣਾ ਫੁੱਟ ਪਾਊ ਏਜੰਡਾ ਲਾਗੂ ਕਰਕੇ ਸਾਡੀਆਂ ਧਾਰਮਿਕ ਤੇ ਸੂਫੀ ਪਰੰਪਰਾਵਾਂ ਨੂੰ ਤਬਾਹ ਕਰਨ ਤੋਂ ਵੀ ਨਹੀਂ ਹਟੇਗੀ।” -ਪੀਟੀਆਈ