ਚੰਡੀਗੜ੍ਹ, 7 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਆਪਣੀ ਸਰਕਾਰ ਖ਼ਿਲਾਫ਼ ਕੀਤੀਆਂ ਜਾ ਰਹੀ ਟਿੱਪਣੀਆਂ ’ਤੇ ਅੱਜ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ‘ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਵੋ, ਲੋਕ ਭਲਾਈ ਦੇ ਐਲਾਨ ਤਾਂ ਬਾਅਦ ਵਿੱਚ ਵੀ ਹੋ ਜਾਣਗੇ। ਇਸ ਦੇ ਬਾਵਜੂਦ ਵੀ ਸਿੱਧੂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਰਹਿਣਗੇ।’ ਕੁਝ ਦਿਨ ਪਹਿਲਾਂ ਬਿੱਟੂ ਨੇ ਟਵੀਟ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਹਰੀਸ਼ ਚੌਧਰੀ ਤੇ ਹੋਰਾਂ ਦੀ ਕੇਦਾਰਨਾਥ ਧਾਮ ਦੀ ਤਸਵੀਰ ਵਿਚੋਂ ਪੰਜਾਬ ਦੇ ‘ਯੂਨਾਇਟਿਡ ਫੇਸ’ ਦਿਖਾਈ ਦੇ ਰਹੇ ਹਨ, ਇਹ ਕਦੇ ਵੀ ਪੰਜਾਬ ’ਚ ਦਿਖਾਈ ਨਹੀਂ ਦਿੱਤੇ। -ਟਨਸ