ਪਟਨਾ, 1 ਸਤੰਬਰ
ਬਿਹਾਰ ਦੇ ਮੰਤਰੀ ਕਾਰਤਿਕ ਕੁਮਾਰ, ਜੋ 2014 ਦੇ ਅਗਵਾ ਕਾਂਡ ਦਾ ਮੁਲਜ਼ਮ ਹੈ, ਨੇ ਵਿਰੋਧੀ ਧਿਰ ਦੇ ਵਿਰੋਧ ਦੇ ਕਾਰਨ ਅਸਤੀਫਾ ਦੇ ਦਿੱਤਾ ਹੈ। ਕਾਰਤਿਕ ਕੁਮਾਰ ਆਰਜੇਡੀ ਐੱਮਐੱਲਸੀ ਹੈ। ਉਸ ਨੂੰ ਪਹਿਲਾਂ ਨਵੀਂ ਨਿਤੀਸ਼ ਕੁਮਾਰ ਸਰਕਾਰ ਵਿੱਚ ਕਾਨੂੰਨ ਮੰਤਰੀ ਬਣਾਇਆ ਤੇ ਬੀਤੇ ਦਿਨ ਗੰਨਾ ਵਿਭਾਗ ਦੇ ਦਿੱਤਾ। ਇਸ ਦੇ ਕੁੱਝ ਘੰਟਿਆਂ ਬਾਅਦ ਉਸ ਨੇ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਲ ਅਤੇ ਭੂਮੀ ਸੁਧਾਰ ਮੰਤਰੀ ਆਲੋਕ ਕੁਮਾਰ ਮਹਿਤਾ ਨੂੰ ਗੰਨਾ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।