ਭੋਪਾਲ, 30 ਨਵੰਬਰ
ਇੱਥੋਂ ਦੇ ਗਾਂਧੀ ਮੈਡੀਕਲ ਕਾਲਜ ਵਿੱਚ ਕਰੋਨਾਵਾਇਰਸ ਦੇ ਟੀਕੇ ਦੇ ਟਰਾਇਲ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਭੁਪਾਲ ਦੇ ਪੀਪਲਜ਼ ਮੈਡੀਕਲ ਵਿਗਿਆਨ ਤੇ ਖੋਜ ਕੇਂਦਰ ’ਚ ਟੀਕੇ ਦਾ ਟਰਾਇਲ ਪਹਿਲਾਂ ਹੀ ਚੱਲ ਰਿਹਾ ਹੈ। ਕੁਝ ਚੋਣਵੇਂ ਮਰੀਜ਼ਾਂ ਨੂੰ ਇਸ ਨਵੇਂ ਟੀਕੇ ਦੇ ਡੋਜ਼ ਦਿੱਤੇ ਗਏ ਹਨ। -ਆਈਏਐੱਨਐੱਸ