ਨਵੀਂ ਦਿੱਲੀ: ਆਯੁਰਵੈਦਿਕ ਦਵਾਈ ‘ਨੀਰੀ-ਕੇਐੱਫਟੀ’, ਗੁਰਦਿਆਂ ਦੀ ਪੁਰਾਣੀ ਬਿਮਾਰੀ ਦਾ ਅਸਰ ਹੀ ਨਹੀਂ ਘੱਟ ਕਰਦੀ ਸਗੋਂ ਇਹ ਅੰਗ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਦਾਅਵਾ ਖੋਜੀਆਂ ਨੇ ਅਧਿਐਨ ਮਗਰੋਂ ਕੀਤਾ ਹੈ। ਜੈਵਿਕ ਵਿਗਿਆਨ ਦੇ ਸਾਊਦੀ ਰਸਾਲੇ ਦੇ ਨਵੇਂ ਅੰਕ ਵਿੱਚ ਛਪੇ ਰਿਵੀਊ ਮੁਤਾਬਕ ਆਯੁਰਵੈਦਿਕ ਦਵਾਈ ‘ਨੀਰੀ-ਕੇਐਫਟੀ’ ਨਾਲ ਗੁਰਦਿਆਂ ਦੀਆਂ ਖ਼ਰਾਬ ਹੋ ਚੁੱਕੀਆਂ ਕੋਸ਼ਿਕਾਵਾਂ ਨੂੰ ਮੁੜ ਤੋਂ ਜਿਉਂਦਾ ਕੀਤਾ ਜਾ ਸਕਦਾ ਹੈ। ਏਆਈਐਮਆਈਐਲ ਦੇ ਐਮਡੀ ਕੇਕੇ ਸ਼ਰਮਾ ਨੇ ਦੱਸਿਆ ਕਿ ਇਸ ਦਵਾਈ ਵਿੱਚ ਕਮਲ ਦੇ ਫੁੱਲ ਦੇ ਪੱਤਿਆਂ ਤੋਂ ਇਲਾਵਾ 20 ਹੋਰ ਜੜ੍ਹੀਆਂ-ਬੂਟੀਆਂ ਨੂੰ ਮਿਲਾਇਆ ਗਿਆ ਹੈ। -ਪੀਟੀਆਈ