ਨਵੀਂ ਦਿੱਲੀ, 28 ਨਵੰਬਰ
ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਚੀਫ ਜਸਟਿਸ ਆਫ ਇੰਡੀਆ ਖ਼ਿਲਾਫ਼ ਕੀਤੇ ਟਵੀਟਾਂ ਕਰਕੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭੂਸ਼ਣ ਨੇ ਬਾਅਦ ਵਿੱਚ ਇਸ ’ਤੇ ਅਫਸੋਸ ਜਤਾਇਆ ਸੀ। ਇਸ ਕਰਕੇ ਅਪਰਾਧਕ ਮਾਣਹਾਨੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਭੂਸ਼ਣ ਨੇ ਮੱਧ ਪ੍ਰਦੇਸ਼ ਸਰਕਾਰ ਦੁਆਰਾ ਭਾਰਤ ਦੇ ਚੀਫ਼ ਜਸਟਿਸ ਐੱਸ.ਏ. ਬੋਬਡੇ ਨੂੰ ਵਿਸ਼ੇਸ਼ ਹੈਲੀਕਾਪਟਰ ਮੁਹੱਈਆ ਕਰਵਾਏ ਜਾਣ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ। ਸੁਨੀਲ ਸਿੰਘ ਨਾਮ ਦਾ ਵਕੀਲ ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਅਪਰਾਧਕ ਮਾਣਹਾਨੀ ਦਾ ਕੇਸ ਚਲਾਉਣਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਅਟਾਰਨੀ ਜਨਰਲ ਦੀ ਸਹਿਮਤੀ ਦੀ ਲੋੜ ਸੀ। ਵੇਣੂਗੋਪਾਲ ਨੇ 21 ਅਕਤੂਬਰ ਨੂੰ ਭੂਸ਼ਣ ਦੁਆਰਾ ਕੀਤੇ ਟਵੀਟ ਨੂੰ ਅਣਚਾਹੇ ਅਤੇ ਅਣਉਚਿਤ ਦੱਸਦਿਆਂ ਅਪਰਾਧਕ ਮਾਣਹਾਨੀ ਦੇ ਕੇਸ ਦੀ ਪੈਰਵੀ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ