ਨਵੀਂ ਦਿੱਲੀ, 11 ਮਈ
ਦਿੱਲੀ ਹਾਈ ਕੋਰਟ ਨੇ ਏਅਰ ਟਰੈਫਿਕ ਕੰਟਰੋਲਰ (ਏਟੀਸੀ’ਜ਼) ਤੇ ਡਿਊਟੀ ’ਤੇ ਤਾਇਨਾਤ ਪਾਇਲਟਾਂ ਤੇ ਅਮਲੇ ਦੇ ਹੋਰ ਮੈਂਬਰਾਂ ’ਚੋਂ ਪੰਜ ਫੀਸਦ ਨੂੰ ਮੌਜੂਦਾ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਅਗਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਵੀ ਸਮੇਂ ਬ੍ਰੀਥ ਐਨਾਲਾਈਜ਼ਰ (ਬੀਏ) ਟੈਸਟ ਕਰਵਾਉਣ ਦੀ ਹਦਾਇਤ ਕੀਤੀ ਹੈ। ਜਸਟਿਸ ਪ੍ਰਤਿਭਾ ਐੱਮ.ਸਿੰਘ ਨੇ ਕਿਹਾ ਕਿ ਕਿਹਾ ਕਿ ਏਟੀਸੀ’ਜ਼, ਪਾਇਲਟ ਤੇ ਸਟਾਫ਼ ਦੇ ਹੋਰ ਅਮਲੇ ਨੂੰ ਇਕ ਹਲਫ਼ਨਾਮਾ ਦਾਖ਼ਲ ਕਰਨਾ ਹੋਵੇਗਾ ਕਿ ਉਨ੍ਹਾਂ ਉਡਾਣ ਤੋਂ 12 ਘੰਟੇ ਪਹਿਲਾਂ ਕੋਈ ਲਕੋਹਲ ਯੁਕਤ ਜਾਂ ਨਸ਼ੇ ਵਾਲੀ ਕੋਈ ਚੀਜ਼ ਨਹੀਂ ਖਾਧੀ। ਕੋਰਟ ਨੇ ਕਿਹਾ ਕਿ ਇਕੋ ਵੇਲੇ ਛੇ ਤੋਂ ਵੱਧ ਵਿਅਕਤੀਆਂ ਦੇ ਸਾਹ ਦੀ ਜਾਂਚ ਨਹੀਂ ਕੀਤੀ ਜਾਵੇਗੀ ਤੇ ਟੈਸਟ ਤੋਂ ਪਹਿਲਾਂ ਬੀਏ ਮਸ਼ੀਨ ਨੂੰ ਯੂਵੀ ਰੇਡੀਏਸ਼ਨ ਜ਼ਰੀਏ ਸੈਨੇਟਾਈਜ਼ ਕਰਨਾ ਹੋਵੇਗਾ।-ਪੀਟੀਆਈ