ਗੁਹਾਟੀ, 9 ਮਾਰਚ
ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਮਾਜੁਲੀ ਤੋਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਸੋਨੋਵਾਲ ਨੇ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਮਾਜੁਲੀ ਦੇ ਉੱਪ ਕਮਿਸ਼ਨਰ ਬਿਕਰਮ ਕੈਰੀ ਦੇ ਸਾਹਮਣੇ ਆਪਣੇ ਕਾਗਜ਼ ਪੇਸ਼ ਕੀਤੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ‘ਨੇਡਾ’ ਦੇ ਕਨਵੀਨਰ ਹੇਮੰਤਾ ਬਿਸਵਾ ਸਰਮਾ, ਅਸਮ ਗਣ ਪ੍ਰੀਸ਼ਦ ਦੇ ਅਤੁਲ ਬੋਰਾ, ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਰਣਜੀਤ ਦਾਸ ਅਤੇ ਪਾਰਟੀ ਦੇ ਸੂਬਾ ਇੰਚਾਰਜ ਬੈਜਯੰਤਾ ਪਾਂਡਾ ਹਾਜ਼ਰ ਸਨ।