ਨਵੀਂ ਦਿੱਲੀ, 7 ਸਤੰਬਰ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਫੌਜਾਂ ਦੀਆਂ ਵਿੱਤੀ ਤਾਕਤਾਂ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਜੰਗ ਦੀ ਤਿਆਰੀ ਵੇਲੇ ਗੋਲੀ ਸਿੱਕਾ ਖਰੀਦਣ ਲਈ ਜਲਦ ਹੀ ਧਨ ਜੁਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲ, ਥਲ ਤੇ ਹਵਾਈ ਸੈਨਾ ਦੇ ਉਪ ਮੁਖੀਆਂ ਦੀਆਂ ਵਿੱਤੀ ਤਾਕਤਾਂ 10 ਫੀਸਦ ਵਧਾਈਆਂ ਗਈਆਂ ਹਨ ਤੇ ਵੱਧ ਤੋਂ ਵੱਧ ਓਵਰਆਲ ਸੀਲਿੰਗ 500 ਕਰੋੜ ਰੁਪਏ ਮਿਥੀ ਗਈ ਹੈ। -ਪੀਟੀਆਈ