ਨਵੀਂ ਦਿੱਲੀ, 7 ਅਪਰੈਲ
ਸਨਅਤਕਾਰ ਅਨਿਲ ਅੰਬਾਨੀ ਦੇ ਵੱਡੇ ਪੁੱਤਰ ਅਨਮੋਲ ਅੰਬਾਨੀ ਨੇ ਕੋਵਿਡ- 19 ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਦਰਮਿਆਨ ਦੁਬਾਰਾ ਲੌਕਡਾਊਨ ਲਾਉਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਕਿਸਮ ਦੀ ਰੋਕਥਾਮ ਦਾ ਸਬੰਧ ਸਿਹਤ ਨਾਲ ਨਹੀਂ ਬਲਕਿ ਕੰਟਰੋਲ ਨਾਲ ਹੈ ਤੇ ਇਸ ਨਾਲ ਸਮਾਜ ਤੇ ਅਰਥਵਿਵਸਥਾ ਦਾ ਲੱਕ ਟੁੱਟ ਜਾਵੇਗਾ। ਰਿਲਾਇੰਸ ਕੈਪੀਟਲ ਲਿਮਿਟਡ ਦੇ 29 ਸਾਲਾਂ ਸਾਬਕਾ ਕਾਰਜਕਾਰੀ ਨਿਰਦੇਸ਼ਕ ਨੇ ਕਈ ਟਵੀਟ ਕਰਦਿਆਂ ਕਿਹਾ ਕਿ ਨਵੇਂ ਅੰਸ਼ਿਕ ਲੌਕਡਾਊਨ ਦੇ ਨਿਯਮ ਛੋਟੇ ਕਾਰੋਬਾਰੀਆਂ ਤੇ ਦਿਹਾੜੀ ਮਜ਼ਦੂਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਪਹਿਲਾਂ ਵੀ ਅਜਿਹੀਆਂ ਪਾਬੰਦੀਆਂ ਖ਼ਿਲਾਫ਼ ਆਵਾਜ਼ ਚੁੱਕੀ ਸੀ ਅਤੇ ਉਨ੍ਹਾਂ ਦੀ ਨਿਖੇਧੀ ਕਰਨ ਵਾਲੇ ਵੀਡੀਓ ਅਤੇ ਟਿੱਪਣੀਆਂ ਰੀ-ਟਵੀਟ ਕੀਤੀਆਂ ਸਨ।-ਪੀਟੀਆਈ