ਪਰਿਆਗਰਾਜ, 19 ਦਸੰਬਰ
ਆਜ਼ਾਦੀ ਦੇ 75ਵੀ ਵਰ੍ਹੇਗੰਢ ਮੌਕੇ 75 ਮੁਟਿਆਰਾਂ ਦੀ ਅਗਵਾਈ ਵਿੱਚ ਅੱਜ ਇਥੇ ਕਰੀਬ ਇਕ ਲੱਖ ਲੋਕਾਂ ਨੇ ਸਮੂਹਿਕ ਵੰਦੇ ਮਾਤਰਮ ਗਾ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਲਗਭਗ ਇਕ ਮਹੀਨੇ ਤੋਂ ਚੱਲ ਰਹੇ ਅੰਮ੍ਰਿਤ ਮਹਾਉਤਸਵ ਪ੍ਰੋਗਰਾਮਾਂ ਦੀ ਲੜੀ ਤਹਿਤ ਇਥੋਂ ਦੇ ਕੇ.ਪੀ. ਗਰਾਊਂਡ ਵਿੱਚ ਅੱਜ ਸਮੂਹਿਕ ਵੰਦੇ ਮਾਤਰਮ ਗਾਇਨ ਕਰਵਾਇਆ ਗਿਆ। ਇਸ ਮੌਕੇ ਆਰਐੱਸਐੱਸ ਦੇ ਆਗੂ ਰਾਮ ਦੱਤ ਚਕਰਧਰ ਨੇ ਕਿਹਾ ਕਿ ਅੰਮ੍ਰਿਤ ਮਹਾਉਤਸਵ ਦੇਸ਼ ਨੂੰ ਆਪਣੀਆਂ ਜੜ੍ਹਾਂ ਦੀ ਪਛਾਣ ਕਰਵਾਉਣ ਤੇ ਇਨ੍ਹਾਂ ਜੜ੍ਹਾਂ ਨੂੰ ਮਜਬੂਤ ਕਰਨ ਦਾ ਉਤਸਵ ਹੈ। -ਪੀਟੀਆਈ