ਭੋਪਾਲ, 14 ਜੁਲਾਈ
ਵੰਚਿਤ ਬਹੁਜਨ ਅਗਾੜੀ ਪ੍ਰਧਾਨ ਪ੍ਰਕਾਸ਼ ਅੰਬੇਦਕਰ ਨੇ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ‘ਰਾਜਨੀਤਕ ਰਾਖਵਾਂਕਰਨ’ ਖ਼ਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਈ ਵੀ ਪਾਰਟੀ ‘ਸਿਆਸੀ ਵੋਟ ਬੈਂਕ’ ਖੁਰਨ ਦੇ ਡਰੋਂ ਰਾਖਵੇਂਕਰਨ ਦਾ ਮੁੱਦਾ ਉਠਾਉਣ ਦੀ ਹਿੰਮਤ ਨਹੀਂ ਕਰ ਰਹੀ। ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਦਕਰ ਦੇ ਪੋਤੇ ਸ੍ਰੀ ਪ੍ਰਕਾਸ਼ ਨੇ ਸੰਵਿਧਾਨ ਵਿੱਚ ਦਸ ਸਾਲਾਂ ਲਈ ਰਾਖਵੇਂਕਰਨ ਦੀ ਤਜਵੀਜ਼ ਬਾਰੇ ਪੁੱਛਣ ’ਤੇ ਕਿਹਾ ਸੰਵਿਧਾਨ ਨੂੰ ਗ਼ਲਤ ਢੰਗ ਨਾਲ ਸਮਝਿਆ ਗਿਆ ਹੈ। ਦਸ ਸਾਲ ਰਾਖਵਾਂਕਰਨ ਦੀ ਤਜਵੀਜ਼ ਤੋਂ ਭਾਵ ਰਾਜਨੀਤਕ ਰਾਖਵੇਂਕਰਨ ਤੋਂ ਸੀ। ਊਨ੍ਹਾਂ ਕਿਹਾ, ‘‘ਇਹ ਹਲਕਿਆਂ (ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਐੱਸਸੀ/ਐੱਸਟੀ) ਵਿੱਚ ਰਾਖਵਾਂਕਰਨ ਸੀ। ਬਾਅਦ ਵਿੱਚ ਬਾਬਾ ਸਾਹਿਬ ਨੇ 1954 ਵਿੱਚ ਕਿਹਾ ਸੀ ਕਿ ਇਸ ਦੀ ਕੋਈ ਤੁਕ ਨਹੀਂ ਹੈ ਅਤੇ ਇਹ ਤਜਵੀਜ਼ ਰੱਦ ਹੋਣੀ ਚਾਹੀਦੀ ਹੈ।’’
-ਪੀਟੀਆਈ