ਨਵੀਂ ਦਿੱਲੀ, 4 ਜੁਲਾਈ
ਤੱਥਾਂ ਦੀ ਘੋਖ ਕਰਨ ਵਾਲੀ ਵੈੱਬਸਾਈਟ ‘ਆਲਟ ਨਿਊਜ਼’ ਨੇ ਕਾਨੂੰਨ ਦੀ ਅਵੱਗਿਆ ਕਰਕੇ ਵਿਦੇਸ਼ੀ ਫੰਡ ਹਾਸਲ ਕਰਨ ਦੇ ਦਿੱਲੀ ਪੁਲੀਸ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਵੈੱਬਸਾਈਟ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਲਾਏ ਗਏ ਦੋਸ਼ ਅਸਲ ਵਿੱਚ ਆਲਟ ਨਿਊਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਹਨ। -ਪੀਟੀਆਈ