ਲਖਨਊ, 5 ਅਪਰੈਲ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਮਹਿੰਗਾਈ ਦੇ ਮੁੱਦੇ ਉਤੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਗਵਾਂ ਪਾਰਟੀ ‘ਕੰਪਨੀ’ ਬਣ ਗਈ ਹੈ ਜੋ ਕਿ ਆਪਣਾ ਮੁਨਾਫ਼ਾ ਘੱਟ ਕੀਤੇ ਬਿਨਾਂ ‘ਵਧੀਆਂ ਹੋਈਆਂ ਕੀਮਤਾਂ’ ਦਾ ਮੁੱਲ ਲੋਕਾਂ ਤੋਂ ਵਸੂਲ ਰਹੀ ਹੈ। ਯਾਦਵ ਨੇ ਆਪਣੇ ਟਵੀਟ ਨਾਲ ਇਕ ਰਿਪੋਰਟ ਟੈਗ ਕੀਤੀ ਜਿਸ ਵਿਚ ਦੱਸਿਆ ਗਿਆ ਹੈ ਕਿ ‘ਭਾਰਤ ਵਿਚ ਰਹਿਣਾ ਹੁਣ ਮਹਿੰਗਾ ਹੋ ਗਿਆ ਹੈ।’ ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਕੰਪਨੀਆਂ ਵਧੀ ਹੋਈ ਕੀਮਤ ਲੋਕਾਂ ਤੋਂ ਵਸੂਲ ਰਹੀਆਂ ਹਨ ਪਰ ਆਪਣਾ ਮੁਨਾਫ਼ਾ ਘੱਟ ਨਹੀਂ ਹੋਣ ਦੇ ਰਹੀਆਂ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਰਕਾਰ ਦੀ ਭੂਮਿਕਾ ਰਾਜ ਕਰਨਾ ਨਹੀਂ ਬਲਕਿ ਲੋਕ ਪੱਖੀ ਨੀਤੀਆਂ ਬਣਾਉਣਾ ਹੈ।’ -ਪੀਟੀਆਈ