ਗੰਗਟੋਕ: ਭਾਰਤੀ ਹਵਾਈ ਸੈਨਾ ਦੇ ਇੱਕ ਹੈਲੀਕਾਪਟਰ ਰਾਹੀਂ ਉੱਤਰੀ ਸਿੱਕਮ ਦੇ ਦੋ ਦੁਰੇਡੇ ਪਿੰਡਾਂ ਸਕਯੌਂਗ ਤੇ ਪੈਂਟੌਂਗ ਦੇ ਲੋਕਾਂ ਲਈ ਜ਼ਰੂਰੀ ਸਾਮਾਨ ਪਹੁੰਚਾਇਆ ਗਿਆ। ਸਿੱਕਮ ਦੇ ਜ਼ੋਂਗੂ ਕਸਬੇ ਨਾਲ ਲੱਗਦੇ ਇਹ ਦੋਵੇਂ ਪਿੰਡ ਢਿੱਗਾਂ ਡਿੱਗਣ ਨਾਲ ਪੁਲ ਤੇ ਸੜਕਾਂ ਢਹਿਣ ਕਾਰਨ 10 ਜੁਲਾਈ ਤੋਂ ਸੂਬੇ ਦੇ ਬਾਕੀ ਹਿੱਸੇ ਨਾਲੋਂ ਕੱਟੇ ਹੋਏ ਹਨ। ਇੱਕ ਜਾਰੀ ਬਿਆਨ ਮੁਤਾਬਕ ਐੱਮਆਈ-17 ਹੈਲੀਕਾਪਟਰ ਰਾਹੀਂ ਸਕਯੌਂਗ ਤੇ ਪੈਂਟੌਂਗ ਦੇ ਲੋਕਾਂ ਲਈ ਜ਼ਰੂਰੀ ਸਾਮਾਨ, ਜਿਸ ਵਿੱਚ ਆਟਾ, ਤੇਲ, ਲੂਣ, ਮੋਮਬੱਤੀਆਂ, ਡੱਬੀਆਂ ਤੇ ਦਵਾਈਆਂ ਸ਼ਾਮਲ ਹਨ, ਪਹੁੰਚਾਇਆ ਗਿਆ। -ਪੀਟੀਆਈ