ਨਵੀਂ ਦਿੱਲੀ, 28 ਨਵੰਬਰ
ਏਮਸ-ਦਿੱਲੀ ਤੋਂ ਹੈਕਰਾਂ ਨੇ ਕਥਿਤ ਤੌਰ ‘ਤੇ ਕ੍ਰਿਪਟੋਕਰੰਸੀ ਵਿੱਚ ਲਗਪਗ 200 ਕਰੋੜ ਰੁਪਏ ਦੀ ਮੰਗ ਕੀਤੀ ਹੈ ਜਿਸ ਦਾ ਸਰਵਰ ਲਗਾਤਾਰ ਛੇਵੇਂ ਦਿਨ ਖ਼ਰਾਬ ਰਿਹਾ। ਅਧਿਕਾਰਿਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੰਨ੍ਹ ਲਾਏ ਜਾਣ ਦੇ ਇਸ ਮਾਮਲੇ ਦਾ ਪਤਾ ਬੁੱਧਵਾਰ ਸਵੇਰੇ ਚੱਲਿਆ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੰਨ੍ਹ ਲਾਏ ਜਾਣ ਕਾਰਨ ਲਗਪਗ 3-4 ਕਰੋੜ ਮਰੀਜ਼ਾਂ ਦਾ ਡਾਟਾ ਪ੍ਰਭਾਵਿਤ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਸਰਵਰ ਡਾਊਨ ਹੋਣ ਕਾਰਨ ਐਮਰਜੰਸੀ ਸੇਵਾਵਾਂ, ਮਰੀਜ਼ਾਂ ਦੀ ਦੇਖਭਾਲ, ਓਪੀਡੀ, ਭਰਤੀ ਮਰੀਜ਼ ਅਤੇ ਲੈਬਾਰਟਰੀਆਂ ਵਿੱਚ ਕਾਗਜ਼ੀ ਕਾਰਵਾਈ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ। -ਪੀਟੀਆਈ