ਨਵੀਂ ਦਿੱਲੀ, 8 ਸਤੰਬਰ
ਕੇਂਦਰ ਸਰਕਾਰ ਨੇ ਨਾਗਾ ਖਾੜਕੂ ਗਰੋਹ ਐੱਨਐੱਸਸੀਐੱਨ, ਜਿਸ ਦੀ ਅਗਵਾਈ ਨਿੱਕੀ ਸੁਮੀ ਵੱਲੋਂ ਕੀਤੀ ਜਾਂਦੀ ਹੈ, ਨਾਲ ਗੋਲੀਬੰਦੀ ਲਈ ਸਮਝੌਤਾ ਕੀਤਾ ਹੈ। ਨਿੱਕੀ ਸੁਮੀ ਖ਼ਿਲਾਫ਼ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਉਸ ਨੇ 2015 ਵਿੱਚ ਮਨੀਪੁਰ ਵਿੱਚ ਭਾਰਤੀ ਫੌਜ ਦੇ 18 ਜਵਾਨਾਂ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਸੀ। ਇਹ ਸਮਝੌਤਾ ਅੱਜ ਤੋਂ ਹੀ ਲਾਗੂ ਹੋ ਗਿਆ ਜੋ ਕਿ ਇਕ ਸਾਲ ਤੱਕ ਚਲੇਗਾ। -ਪੀਟੀਆਈ