ਨਵੀਂ ਦਿੱਲੀ, 14 ਦਸੰਬਰ
ਤਕਨੀਕੀ ਖਰਾਬੀ ਕਾਰਨ ਅੱਜ ਜੀਮੇਲ, ਯੂਟਿਊਬ ਸਮੇਤ ਸਰਚ ਇੰਜਣ ਗੂਗਲ ਦੀਆਂ ਹੋਰ ਕਈ ਸੇਵਾਵਾਂ ਪ੍ਰਭਾਵਿਤ ਰਹੀਆਂ ਹਾਲਾਂਕਿ ਕੰਪਨੀ ਨੇ ਅਜੇ ਇਸ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸਿਆ ਹੈ। ਗੂਗਲ ਦੀ ਪੇਸ਼ੇਵਰ ਈਮੇਲ ਸੇਵਾ ‘ਜੀ ਸੂਟ’ ਦੇ ਮੁੱਖ ਪੰਨੇ ’ਤੇ ਲੋਕਾਂ ਨੂੰ ਇਹ ਸੰਦੇਸ਼ ਦੇਖਣ ਨੂੰ ਮਿਲਿਆ, ‘ਸਾਨੂੰ ਇਹ ਜਾਣਕਾਰੀ ਹੈ ਕਿ ਜੀਮੇਲ ਪ੍ਰਭਾਵਿਤ ਹੋਣ ਕਾਰਨ ਕਈ ਖਪਤਕਾਰਾਂ ਨੂੰ ਦਿੱਕਤ ਹੋਈ ਹੈ। ਇਸ ਕਾਰਨ ਪ੍ਰਭਾਵਿਤ ਖਪਤਕਾਰ ਜੀਮੇਲ ਦੀ ਵਰਤੋਂ ਨਹੀਂ ਕਰ ਸਕੇ।’ ਅੱਗੇ ਲਿਖਿਆ ਹੈ ਕਿ ਇਸ ਤੋਂ ਇਲਾਵਾ ਹੋਰ ਸੇਵਾਵਾਂ ਜਿਵੇਂ ਗੂਗਲ ਡਰਾਈਵ, ਗੂਗਲ ਡੌਕਸ, ਗੂਗਲ ਮੀਟ ਤੇ ਯੂਟਿਊਬ ਵੀ ਪ੍ਰਭਾਵਿਤ ਹੋਈਆਂ ਹਨ। ਗੂਗਲ ਦੀਆਂ ਸੇਵਾਵਾਂ ਇਸੇ ਤਰ੍ਹਾਂ ਅਗਸਤ ’ਚ ਵੀ ਪ੍ਰਭਾਵਿਤ ਹੋਈਆਂ ਸਨ। -ਪੀਟੀਆਈ