ਮੁੰਬਈ: ਉੱਘੇ ਅਦਾਕਾਰ ਦਿਲੀਪ ਕੁਮਾਰ(97) ਦੇ ਛੋਟੇ ਭਰਾ ਅਹਿਸਨ ਖ਼ਾਨ (90) ਦਾ ਅੱਜ ਦੇਹਾਂਤ ਹੋ ਗਿਆ। ਅਹਿਸਨ ਨੂੰ ਪਿਛਲੇ ਮਹੀਨੇ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਸੀ। ਇਸ ਤੋਂ ਪਹਿਲਾਂ ਕੁਮਾਰ ਦੇ ਇਕ ਹੋਰ ਛੋਟੇ ਭਰਾ ਅਸਲਮ ਖ਼ਾਨ (88) ਦਾ 21 ਅਗਸਤ ਨੂੰ ਕਰੋਨਾ ਕਰਕੇ ਇੰਤਕਾਲ ਹੋ ਗਿਆ ਸੀ। ਅਹਿਸਨ ਤੇ ਅਸਲਮ ਦੋਵਾਂ ਨੂੰ 15 ਅਗਸਤ ਨੂੰ ਸਾਹ ਲੈਣ ਵਿੱਚ ਤਕਲੀਫ਼ ਮਗਰੋਂ ਲੀਲਾਵਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। -ਪੀਟੀਆਈ